Posts

  ਸਿੰਘਾਂ ਦਾ ਜੰਗ ਲਈ ਗੁਰਮਤਾ ਸਿੰਘਾਂ ਸਾਰਿਆਂ ਬੈਠ ਗੁਰਮਤਾ ਕੀਤਾ, ਚੱਲੋ ਹੁਣੇ ਫਰੰਗੀ ਨੂੰ ਮਾਰੀਏ ਜੀ ।  ਇੱ ਕ ਵਾਰ ਜੇ ਸਾਹਮਣੇ ਹੋਏ ਸਾਡੇ, ਇੱਕ ਘੜੀ ਵਿੱਚ  ਮਾਰ ਉਖਾੜੀਏ ਜੀ ।  ਬੀਰ ਸਿੰਘ ਜਿਹੇ ਅਸੀਂ ਨਹੀਂ ਛੱਡੇ, ਅਸੀਂ ਕਾਸ ਤੇ ਉਸ ਤੋਂ ਹਾਰੀਏ ਜੀ । ਸ਼ਾਹ ਮੁਹੰਮਦਾ ਮਾਰ ਕੇ ਲੁਧਿਆਣਾ,  ਫੌਜਾਂ ਦਿੱਲੀ ਦੇ ਵਿੱਚ ਉਤਾਰੀਏ ਜੀ ।  ਇਸ ਕਵਿਤਾ ਦੇ ਟੋਟੇ ਦੇ ਅਧਾਰ ਤੇ ਹੇਠ ਦਿੱਤੇ ਸਵਾਲਾਂ ਦੇ ਜਵਾਬ ਲਿਖੋ  : 1) ਕਿੰਨਾਂ ਨੇ ਗੁਰਮਤਾ ਕੀਤਾ? 2)  ਕਿੰਨਾਂ ਨੂੰ ਮਾਰਨ ਦੀ ਯੋਜਨਾ ਸੀ? 3) ਇਸ ਕਵਿਤਾ ਦਾ ਲੇਖਕ ਕੌਣ ਹੈ? 4)  ਸ਼ਾਹ ਮੁਹੰਮਦ  ਕਿਸ ਸ਼ਹਿਰ ਵਿੱਚ ਫੌਜਾਂ ਉਤਾਰਨਾ ਚਾਹੁੰਦਾ ਸੀ?