ਸਿੰਘਾਂ ਦਾ ਜੰਗ ਲਈ ਗੁਰਮਤਾ
ਸਿੰਘਾਂ ਸਾਰਿਆਂ ਬੈਠ ਗੁਰਮਤਾ ਕੀਤਾ, ਚੱਲੋ ਹੁਣੇ ਫਰੰਗੀ ਨੂੰ ਮਾਰੀਏ ਜੀ।
ਇੱਕ ਵਾਰ ਜੇ ਸਾਹਮਣੇ ਹੋਏ ਸਾਡੇ, ਇੱਕ ਘੜੀ ਵਿੱਚ ਮਾਰ ਉਖਾੜੀਏ ਜੀ।
ਬੀਰ ਸਿੰਘ ਜਿਹੇ ਅਸੀਂ ਨਹੀਂ ਛੱਡੇ, ਅਸੀਂ ਕਾਸ ਤੇ ਉਸ ਤੋਂ ਹਾਰੀਏ ਜੀ।
ਸ਼ਾਹ ਮੁਹੰਮਦਾ ਮਾਰ ਕੇ ਲੁਧਿਆਣਾ, ਫੌਜਾਂ ਦਿੱਲੀ ਦੇ ਵਿੱਚ ਉਤਾਰੀਏ ਜੀ।
ਇਸ ਕਵਿਤਾ ਦੇ ਟੋਟੇ ਦੇ ਅਧਾਰ ਤੇ ਹੇਠ ਦਿੱਤੇ ਸਵਾਲਾਂ ਦੇ ਜਵਾਬ ਲਿਖੋ :
1) ਕਿੰਨਾਂ ਨੇ ਗੁਰਮਤਾ ਕੀਤਾ?
2) ਕਿੰਨਾਂ ਨੂੰ ਮਾਰਨ ਦੀ ਯੋਜਨਾ ਸੀ?
3) ਇਸ ਕਵਿਤਾ ਦਾ ਲੇਖਕ ਕੌਣ ਹੈ?
4) ਸ਼ਾਹ ਮੁਹੰਮਦ ਕਿਸ ਸ਼ਹਿਰ ਵਿੱਚ ਫੌਜਾਂ ਉਤਾਰਨਾ ਚਾਹੁੰਦਾ ਸੀ?
Comments
Post a Comment